ਸੁਨਾਮ (ਰਮੇਸ਼ ਗਰਗ) : ਸੁਨਾਮ ਦੇ ਸ਼ਿਵ ਕੁਟੀ ਮੰਦਿਰ ਵਿਖੇ ਪਵਿੱਤਰ ਡਾਕ ਕਾਂਵੜ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਸੰਦੀਪ ਸ਼ਰਮਾ (ਬਾਕਸਰ) ਪ੍ਰਧਾਨ ਬਰਾਦਰੀ ਬ੍ਰਾਹਮਣ ਵਰਤਫ਼ ਉਬਰਾਓ ਸੁਨਾਮ ਨੇ ਹਰੀ ਝੰਡੀ ਦਿਖਾ ਕੇ ਯਾਤਰਾ ਨੂੰ ਰਵਾਨਾ ਕੀਤਾ।
ਜਾਣਕਾਰੀ ਦਿੰਦੇ ਹੋਏ ਸੰਦੀਪ ਸ਼ਰਮਾ (ਬਾਕਸਰ) ਨੇ ਦੱਸਿਆ ਕਿ ਇਹ ਡਾਕ ਕਾਂਵੜ ਯਾਤਰਾ ਪਵਿੱਤਰ ਗੰਗਾ ਜਲ ਨੂੰ ਹਰਿਦੁਆਰ ਤੋਂ ਸੁਨਾਮ ਤੱਕ ਲੈ ਕੇ ਆਵੇਗੀ, ਜਿੱਥੇ ਭਗਵਾਨ ਸ਼ਿਵ ਨੂੰ ਮੰਦਰ ਵਿੱਚ ਪਵਿੱਤਰ ਗੰਗਾ ਜਲ ਨਾਲ ਅਭਿਸ਼ੇਕ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼ਿਵਰਾਤਰੀ ਦੇ ਮੌਕੇ 'ਤੇ ਕਾਂਵੜ ਯਾਤਰਾ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ, ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਯਾਤਰਾ ਵਿੱਚ ਹਿੱਸਾ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਯਾਤਰਾ ਵਿੱਚ ਹਿੱਸਾ ਲੈਣ ਵਾਲੇ ਭਗਤਾ ਲਈ ਸ਼ਰਧਾਲੂਆ ਵੱਲੋਂ ਰਸਤੇ ਵਿੱਚ ਜ਼ਰੂਰੀ ਪ੍ਰਬੰਧ ਵੀ ਕੀਤੇ ਗਏ ਹਨ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ, ਸਮਾਜ ਸੇਵੀ ਅਤੇ ਪਤਵੰਤੇ ਹਾਜ਼ਰ ਸਨ ਅਤੇ ਯਾਤਰਾ ਦੇ ਸਫਲ ਆਯੋਜਨ ਦੀ ਕਾਮਨਾ ਕੀਤੀ। ''ਬਮ ਬਮ ਬੋਲੇ'' ਅਤੇ ''ਹਰ-ਹਰ ਮਹਾਦੇਵ'' ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਗਿਆ।
ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ (ਬਾਕਸਰ), ਜਗਮੋਹਨ ਸ਼ਰਮਾ, ਮੁਨੀਸ਼ ਜੋਸ਼ੀ, ਹਰਵਿੰਦਰ ਜੋਸ਼ੀ, ਰਾਜੇਸ਼ ਕੁਮਾਰ, ਭੂਸ਼ਨ ਸ਼ਰਮਾ, ਅਸ਼ੋਕ ਕੁਮਾਰ, ਪਿੰਕੀ, ਵਿੱਕੀ ਜੋਸ਼ੀ, ਟਿੰਕੂ ਜੋਸ਼ੀ, ਰਿਸ਼ੂ ਸ਼ਰਮਾ, ਪੰਕਜ ਕੁਮਾਰ, ਰਵੀ, ਅਬਦੁਲ, ਨਰੇਸ਼ ਸ਼ਰਮਾ, ਹਰਦੀਪ ਗਿਰ (ਸੰਨੀ), ਮੰਗੀ ਗਿਰ, ਮਨੀ ਧਾਲੀਵਾਲ, ਸੋਨੂੰ ਸ਼ਰਮਾ, ਕਰਨ ਧੀਮਾਨ, ਟਵਿੰਕਲ ਜੀਤ, ਲਵੀ ਗੋਇਲ, ਡੀ. ਨਿਖਿਲ, ਮਨੀਸ਼, ਚਿਰਾਗ, ਵੰਸ਼, ਦੀਪੂ (ਬਿੱਲਾ) ਆਦਿ ਹਾਜ਼ਰ ਸਨ।